Heer | ਹੀਰ

ਸਾਡੀ 10-ਐਪੀਸੋਡ ਪੋਡਕਾਸਟ ਲੜੀ “ਹੀਰ” ਨਾਲ ਪਿਆਰ ਕਰਨ ਲਈ ਤਿਆਰ ਹੋ ਜਾਓ, ਜੋ ਕਿ ਹੀਰ ਅਤੇ ਰਾਂਝੇ ਦੀ ਮਹਾਂਕਾਵਿ ਪ੍ਰੇਮ ਕਹਾਣੀ ਦੀ ਪੜਚੋਲ ਕਰਦੀ ਹੈ, ਜਿਵੇਂ ਕਿ ਪ੍ਰਸਿੱਧ ਕਵੀ ਵਾਰਿਸ ਸ਼ਾਹ ਦੁਆਰਾ ਦੱਸਿਆ ਗਿਆ ਹੈ। ਮੂਲ ਪੰਜਾਬੀ ਪਾਠ ਦੇ ਨਾਟਕੀ ਪਾਠਾਂ ਦੁਆਰਾ ਅਸੀਂ ਪਿਆਰ, ਸ਼ਰਧਾ ਅਤੇ ਕੁਰਬਾਨੀ ਦੇ ਵਿਸ਼ਿਆਂ ਵਿੱਚ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਜੋ ਹੀਰ ਨੂੰ ਅਜਿਹੀ ਸਦੀਵੀ ਕਹਾਣੀ ਬਣਾਉਂਦੇ ਹਨ। ਹਰ ਕਿੱਸਾ ਕਹਾਣੀ ਦੇ ਇੱਕ ਵੱਖਰੇ ਪਹਿਲੂ ਦੀ ਪੜਚੋਲ ਕਰਦਾ ਹੈ, ਹੀਰ ਅਤੇ ਰਾਂਝੇ ਦੀ ਮੁਲਾਕਾਤ ਤੋਂ ਲੈ ਕੇ ਉਹਨਾਂ ਦੇ ਦੁਖਦਾਈ ਅੰਤ ਤੱਕ, ਅਤੇ ਵਿਚਕਾਰਲੀ ਹਰ ਚੀਜ਼। ਇਮਰਸਿਵ ਸਾਊਂਡਸਕੇਪ ਅਤੇ ਕੁਸ਼ਲਤਾ ਨਾਲ ਤਿਆਰ ਕੀਤੇ ਬਿਰਤਾਂਤ ਦੇ ਨਾਲ, ਅਸੀਂ ਹੀਰ ਅਤੇ ਰਾਂਝੇ ਦੀ ਦੁਨੀਆ ਨੂੰ ਇਸ ਤਰੀਕੇ ਨਾਲ ਜੀਵਿਤ ਕਰਦੇ ਹਾਂ ਜੋ ਤੁਹਾਨੂੰ ਕਿਸੇ ਹੋਰ ਸਮੇਂ ਅਤੇ ਸਥਾਨ ‘ਤੇ ਲੈ ਜਾਵੇਗਾ।

All Episodes

ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਤਖ਼ਤ ਹਜ਼ਾਰੇ ਦੇ ਰਾਂਝੇ ਅਤੇ ਝੰਗ ਸਿਆਲਾਂ ਦੀ ਹੀਰ ਦੀਆਂ ਜੀਵਨ ਰਚਨਾਵਾਂ ਬਾਰੇ। ਤਖ਼ਤ ਹਜ਼ਾਰੇ ਦਾ ਰਾਂਝਾ , ਜੋ ਆਪਣੇ ਪਿਤਾ ਦੇ ਨਾਲ ਨਾਲ ਆਪਣੇ ਪਿੰਡ ਵਾਲਿਆਂ ਦਾ ਵੀ ਸਬ ਤੋਹ ਲਾਡਲਾ ਸੀ। ਪਿੰਡ ਚ ਜੋ ਕੰਮ ਕੋਈ ਨਹੀਂ ਸੀ ਕਰ ਸਕਦਾ ਉਹ ਸਿਰਫ ਰਾਂਝਾ ਕਰਦਾ ਸੀ। ਰਾਂਝੇ ਦੀ ਬਾਂਸੁਰੀ ਦੇ ਤਾਂ ਸਬ ਦੀਵਾਨੇ ਸੀ। ਝੰਗ ਸਿਆਲ ਟੋਹ ਆਏ ਮੁਸਾਫ਼ਿਰ ਨੇ ਵੀ ਰਾਂਝੇ ਦੀ ਬਾਂਸੁਰੀ ਦੇ ਸੁਰਾਂ ਦੀ ਤਾਰੀਫਾਂ ਦੇ ਪੁੱਲ ਬੰਨੇ। ਮੁਸਾਫ਼ਿਰ ਨੇ ਰਾਂਝੇ ਦੇ ਦਿਲ ਚ ਸਿਆਲਾਂ ਦੀ ਹੀਰ ਦੀ ਸੋਹਣੀ ਤਸਵੀਰ ਵੀ ਵਾਸਾ ਦਿਤੀ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਰਾਂਝੇ ਦੇ ਜੀਵਨ ਦੇ ਰੁੱਖ ਦੇ ਪੱਤੇ ਕਿਓੰ ਦਰਦਾਂ ਨਾਲ ਹਿੱਲੇ ਪਏ। ਰਾਂਝਾ ਅਕੇਲੇਪ੍ਨ ਦਾ ਸ਼ਿਕਾਰ ਹੋ ਗਿਆ। ਤਾਨੇ ਭਰੇ ਜੀਵਨ ਤੋਹ ਉਚਾਟ ਹੋਕੇ ਪਿੰਡ ਚਡ ਦਿੱਤਾ । ਕੱਲੇ ਅਥਰੂ ਬਹਾਉਂਦਾ , ਅੰਦਰ ਹੀ ਅੰਦਰ ਆਪਣੇ ਗ਼ਮ ਭਰਦਾ ਰਹਿੰਦਾ , ਨਾਜਾਣੇ ਕੱਲਾ ਕਿ ਸੋਚਦਾ ਰਹਿੰਦਾ। ਪਿਤਾ ਦੀ ਮੌਤ ਟੋਹ ਬਾਅਦ ਉਸਦੀ ਜ਼ਿੰਦਗੀ ਚ ਹਨੇਰਾ ਹੀ ਹਨੇਰਾ ਪਹਿ ਗਿਆ। ਆਪਣੀ ਅਧੂਰੀ ਜ਼ਿੰਦਗੀ ਨੂੰ ਅੱਗੇ ਵਧਾਉਣ ਰਾਂਝਾ ਅੱਗੇ ਦੀ ਅੱਗੇ ਤੁੱਰ ਪਿਆ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਅਮਰ ਪ੍ਰੇਮੀ , ਹੀਰ ਤੇ ਰਾਂਝੇ ਦਾ ਮਿਲਣ ਤੇ ਰਾਂਝੇ ਦੀ ਬਾਂਸੁਰੀ ਦਾ ਕਮਾਲ। ਝੰਗ ਸਿਆਲ ਜਾਣ ਲਈ ਲੁੱਡਣ ਨੂੰ ਸਿਆਲ ਪਿੰਡ ਛੱਡਣ ਅਤੇ ਸਿਆਲਾਂ ਦੀ ਹੀਰ ਦੇ ਸੋਹਣੇ ਪਲੰਗ ਤੇ ਲੰਮੇ ਪਹਿਣ ਲਈ ਰਾਂਝੇ ਦੀ ਬਾਂਸੁਰੀ ਦਾ ਕਮਾਲ ਅਤੇ ਆਪਣੀ ਓਸੇ ਬਾਂਸੁਰੀ ਦੀ ਸੁਰੀਲੀ ਧੁਨ ਨਾਲ ਹੀਰ ਨੂੰ ਪਹਿਲੀ ਨਜ਼ਰ ਚ ਹੀ ਰਾਂਝੇ ਦਾ ਹੀਰ ਨੂੰ ਆਪਣੇ ਪਿਆਰ ਚ ਪਾਉਣਾ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਜਦ ਰਾਂਝੇ ਨੇ ਹੀਰ ਨੂੰ ਪਹਿਲੀ ਵਾਰ ਵੇਖਿਆ ਤਾਂ ਪਹਿਲੀ ਹੀ ਨਜ਼ਰ ਚ ਦਿਲ ਦੇ ਬੈਠਾ। ਹੀਰ ਜੋ ਇਕ ਸਿਆਲ ਜਨਜਾਤਿ ਚ ਪੈਦਾ ਹੋਇ ਇਕ ਅਮੀਰ ਪਰਿਵਾਰ ਦੀ ਕੁੜੀ ਸੀ , ਤੇ ਉਸਨੇ ਵੀ ਰਾਂਝੇ ਨੂੰ ਪਹਿਲੀ ਵਾਰ ਵੇਖਦੇ ਹੀ ਦਿਲ ਦੇ ਦਿੱਤਾ ਸੀ। ਹੀਰ ਤੇ ਰਾਂਝਾ ਦੋਵੇਂ ਚੋਰੀ ਛਿਪੇ ਮਿਲਣ ਲਗੇ। ਹੀਰ ਰਾਂਝੇ ਦੇ ਲਈ ਹਰ ਰੋਜ਼ ਆਪਣੇ ਹੱਥੀਂ ਬਣਾਏ ਪਰਾਂਠੇ ਲੇਹਾਂਦੀ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਚਾਰਵਾਹੇ ਰਾਂਝੇ ਦੀਆਂ ਫ਼ਕੀਰੀਆਂ ਗੱਲਾਂ ਤੇ ਪੀਰ ਬਾਬੇ ਦੀਆਂ ਸੱਚੀਆਂ ਗੱਲਾਂ। ਰਾਂਝਾ ਚਾਰਵਾਏ ਦਾ ਕੰਮ ਕਰਦੇ ਕਰਦੇ ਮੱਜਾਂ ਨੂੰ ਆਪਣੀ ਬਾਂਸੁਰੀ ਦੀ ਧੁਨ ਨਾਲ ਕਦੇ ਇਧਰ ਤੇ ਕਦੀ ਉਧਰ ਲੈਕੇ ਜਾਂਦਾ। ਰਾਂਝਾ ਇਹ ਸਬ ਵੇਖ ਕੇ ਕਹਿੰਦਾ ਹੈ – ਵਾਹ ਮੇਰੀ ਕਿਸਮਤ , ਪਿਆਰ ਨੇ ਇਸ਼ਕ ਤਾਂ ਕਬੂਲ ਕੀਤਾ ,ਪਰ ਇਸ਼ਕ ਨੇ ਚਰਵਾਹਾ ਬਣਾ ਦੀਤਾ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਹੀਰ ਦਾ ਚੋਰੀ ਛਿੱਪੇ ਮਿਲਣਾ। ਚਾਰਵਾਏ ਦਾ ਕੰਮ ਮਿਲਣ ਤੋਹ ਬਾਅਦ ਹੀਰ ਆਪਣੇ ਰਾਂਝੇ ਦੇ ਲਈ ਹਰ ਰੋਜ਼ ਸਵਾਦਿਸ਼ਟ ਖਾਣੇ ਦਾ ਇੰਤੇਜਾਮ ਘਰੋਂ ਹਰ ਰੋਜ਼ ਆਪਣੇ ਹੱਥੀਂ ਬਣਾ ਕੇ ਲੇਹਾਂਦੀ। ਦੋਵਾਂ ਨੇ ਜਿਵੇਂ ਆਪਣੀ ਨਵੀਂ ਦੁਨੀਆਂ ਵਸਾ ਲਈ। ਕਈ ਮਹੀਨੇ ਤਕ ਦੋਨੋ ਆਪਸ ਚ ਚੋਰੀ ਚੋਰੀ ਮਿਲਦੇ ਰਹੇ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਕੈਦੋਂ ਚਾਚੇ ਦਾ ਪੂਰੇ ਪਿੰਡ ਚ ਹੀਰ ਦੇ ਚਰਚਿਆਂ ਦਾ ਬਾਜ਼ਾਰ ਕਿਵੇਂ ਬਣਿਆ। ਦੋਵੇ ਕਈ ਦਿਨਾਂ ਤਕ ਚੋਰੀ ਚੋਰੀ ਮਿਲਦੇ ਰਹੇ ਪਰ ਇਕ ਦਿਨ ਹੀਰ ਦੇ ਚਾਚੇ ਨੇ ਓਹਨਾ ਨੂੰ ਜੰਗਲ ਚ ਵੇਖ ਲਿਆ ਤੇ ਓਦੋਂ ਤੋਹ ਹੀ ਹੀਰ ਤੇ ਰਾਂਝੇ ਦੇ ਮਿਲਣ ਦੀਆਂ ਗੱਲਾਂ ਫੈਲਦੀਆਂ ਰਹੀਆਂ। ਹੀਰ ਦਾ ਚਾਚਾ ਕੈਦੋਂ ਬਹੁਤ ਹੀ ਮਤਲਬੀ ਤੇ ਸ਼ੈਤਾਨ ਸੀ। ਸਾਰੇ ਪਿੰਡ ਚ ਹੀਰ ਤੇ ਰਾਂਝੇ ਦੀਆਂ ਗੱਲਾਂ ਦੱਸਣ ਵਾਲਾ ਕੈਦੋਂ ਚਾਚਾ ਹੀ ਸੀ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਰਾਂਝੇ ਤੇ ਹੀਰ ਦੀ ਬੇਪਨਾਹ ਮੁਹੱਬਤ ਤੇ ਜ਼ਾਲਿਮ ਦੁਨੀਆਂ। ਹੁਣ ਬਸ ਦੋਵੇਂ ਇਕ ਦੂਸਰੇ ਦਾ ਦੀਦਾਰ ਕਰਨ ਨੂੰ ਤਰਸਦੇ ਰਹਿੰਦੇ ਤੇ ਇਕ ਦੂਜੇ ਦਾ ਸਾਥ ਤੇ ਸਾਮਣੇ ਰਹਿਣਾ , ਇਕ ਦੂਜੇ ਨੂੰ ਬਹੁਤ ਯਾਦ ਆਉਂਦਾ। ਹੀਰ ਆਪਣੀ ਸਹੇਲੀ ਨੂੰ ਬਹਾਨੇ ਨਾਲ ਪੇਜ ਕੇ ਰਾਂਝੇ ਦਾ ਹਾਲ ਪੁੱਛਣ ਨੂੰ ਕਹਿੰਦੀ ਹੈ। ਓਦਰ ਰਾਂਝਾ ਉਦਾਸੀ , ਗ਼ਮੀ ਚ ਬੈਠਾ ਆਪਣੀ ਬਾਂਸੁਰੀ ਦੀ ਧੁਨ ਵਜਾਉਂਦਾ ਰਹਿੰਦਾ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਚੂਚਕ ਪਰਿਵਾਰ ਦੀਆਂ ਵਧੀਆਂ ਫ਼ਿਕਰਿਆਂ। ਹੀਰ ਦੇ ਚਾਚੇ ਨੇ ਜਦ ਹੀਰ ਤੇ ਰਾਂਝੇ ਦੀ ਮਿਲਣ ਦੀ ਗੱਲ ਹੀਰ ਦੀ ਮਾਂ ਤੇ ਪਿਓ ਨੂੰ ਦਸੀ ਤੇ ਓਹਦੇ ਘਰਦਿਆਂ ਨੇ ਸੈਦਾ ਖੇੜਾ ਨਾਮ ਦੇ ਬੰਦੇ ਨਾਲ ਹੀਰ ਦਾ ਵਿਆਹ ਪੱਕਾ ਕਰਤਾ। ਇਹ ਸੁਣਕੇ ਰਾਂਝਾ ਫ਼ਕੀਰ ਟੋਹ ਗੁਰੂ ਡਾਕਸ਼ਨਾਂ ਲੈਕੇ ਫ਼ਕੀਰ ਬਣ ਗਿਆ। ਗਾਣਾ ਗਾਂਦਾ ਪਿੰਡ ਪਿੰਡ ਇਧਰ ਉਧਰ ਭਟਕਦਾ ਰਿਹਾ।
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਅਮਰ ਪ੍ਰੇਮ ਜਿੱਤ ਕੇ ਵੀ ਕਿਵੇਂ ਹਾਰਿਆ। ਸਾਰਿਆਂ ਦੇ ਮੰਨਣ ਤੋਹ ਬਾਅਦ ਵੀ ਰਾਂਝੇ ਤੇ ਹੀਰ ਦਾ ਪਿਆਰ ਅਧੂਰਾ ਹੀ ਰਹਿ ਗਿਆ। ਰਾਂਝੇ ਵਾਸਤੇ ਉਹ ਦੁਖਦਾਈ ਘੜੀ ਸੀ , ਉਹ ਵੀ ਇਸ ਦੁੱਖ ਨੂੰ ਬਰਦਾਸ਼ਤ ਨਾ ਕਰ ਪਾਇਆ ਤੇ ਉਸਨੇ ਵੀ ਓਹੀ ਜ਼ਹਿਰੀਲਾ ਲੱਡੂ ਖਾ ਲਿਆ , ਜਿਨੂੰ ਖਾ ਕੇ ਹੀਰ ਦੀ ਮੌਤ ਹੋਈ। ਹੀਰ ਦੇ ਨਾਲ ਨਾਲ ਰਾਂਝੇ ਨੇ ਵੀ ਉਸੇ ਵੇਲੇ ਦਮ ਤੋੜ ਦਿੱਤਾ ਤੇ ਇਸ ਅਮਰ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ।
4 1 vote
Rating
Subscribe
Notify of
0 Comments
Inline Feedbacks
View all comments

Related Shows

0
Would love your thoughts, please comment.x
()
x

Connect With Us!

Join our Social Media Family